ਖਾਲਸਾ ਬੁੱਤ ਨਾ ਮਾਨੈ ਕੋਇ

99.00
Category:

ਕਿਤਾਬ – ਖਾਲਸਾ ਬੁੱਤ ਨਾ ਮਾਨੈ ਕੋਇ

ਲੇਖਕ – ਪਰਮਜੀਤ ਸਿੰਘ ਗਾਜ਼ੀ, ਰਵਿੰਦਰਪਾਲ ਸਿੰਘ

ਸਿਖ ਇਤਿਹਾਸ ਵਿਚ ਬੁੱਤ, ਤਸਵੀਰ ਰਾਹੀਂ ਸੰਚਾਰ ਕਰਨ ਦੀ ਪਰਵਾਣਤ ਰਵਾਇਤ ਕਦੇ ਵੀ ਨਹੀਂ ਰਹੀ । ਇਸ ਬਾਬਤ ਜੇ ਕੋਈ ਮੰਗ ਉਠੀ ਤਾਂ ਉਹ ਗੁਰੂ ਸਾਹਿਬ ਵੇਲੇ ਗੁਰੂ ਜੀ ਨੇ ਅਤੇ ਬਾਅਦ ਵਿਚ ਸਿਖਾਂ ਨੇ ਰੱਦ ਕਰ ਦਿਤੀ । ਇਹ ਕਿਤਾਬ ਸਿਖ ਸਮਾਜ ਵਿਚ ਆਈ ਨਵੀਂ ਬੁਤਕਾਰੀ ਬਾਬਤ ਵੱਖ-ਵੱਖ ਸੱਜਣਾਂ ਦੇ ਲਿਖੇ ਲੇਖ ਹਨ। ਇਹ ਲੇਖ ਸਿਖ ਸਿਧਾਂਤ ਦੀ ਲੋਅ ਵਿਚ ਬੁਤਕਾਰੀ ਦੇ ਨਿਸ਼ੇਧ ਬਾਰੇ ਭਰਪੂਰ ਹਵਾਲਿਆਂ ਨਾਲ ਗੱਲ ਕਰਦੇ ਹਨ। ਇਹ ਸਾਰੇ ਆਪਣੇ-ਆਪ ਵਿਚ ਨਵੀ ਕਿਸਮ ਦੀ ਬੁਤਕਾਰੀ ਦੇ ਪੱਖ ਵਿਚ ਦਿਤੇ ਤਰਕਾਂ ਦਾ ਢੁਕਵਾਂ ਜਵਾਬ ਵੀ ਹਨ। ਇਹ ਲੇਖ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੋਂ ਸੇਧਤ ਹਨ ਅਤੇ ਇਨ੍ਹਾਂ ਵਿਚ ਹਵਾਲੇ ਇਤਿਹਾਸ ਦੇ ਦਰਜ ਕੀਤੇ ਹੋਏ ਹਨ । ਸਮੁੱਚੇ ਰੂਪ ਵਿਚ ਕਿਤਾਬ ਦੇ ਸਾਰੇ ਲੇਖ ਹੀ ਮੁੱਲਵਾਨ ਅਤੇ ਗੁਰੂ ਦੇ ਭੈਅ ਵਿਚ ਰਹਿਣ ਵਾਲੇ ਹਰ ਸਿਖ ਦੇ ਚੇਤੇ ਰੱਖਣ ਵਾਲੇ ਹਨ। ਇਹ ਕਿਤਾਬ ਛਪਣਾ ਅੱਜ ਬਹੁਤ ਜਰੂਰੀ ਹੈ ਤਾਂ ਜੋ ਲੋਕ ਸਧਾਰਨ ਤਾਰਕਿਕਤਾ ਦੀ ਥਾਂ ਪੰਥਕ ਹਵਾਲਿਆਂ ਨਾਲ ਗੱਲ ਸਮਝਣ ਅਤੇ ਪਰਚਾਰ- ਪਰਸਾਰ ਤੇ ਅਗਲੀਆਂ ਪੀੜ੍ਹੀਆਂ ਤੱਕ ਸੰਚਾਰ ਲਈ ਸਿਖ ਰਵਾਇਤ ਦੀ ਗੱਲ ਸਮਝ ਸਕਣ।

Reviews

There are no reviews yet.

Be the first to review “ਖਾਲਸਾ ਬੁੱਤ ਨਾ ਮਾਨੈ ਕੋਇ”