Basic Information About Darbar Sahib Isda Roohani Rajsi Rutba:
Sirdar Kapur Singh Ji, authored over a dozen Punjabi and English books and hundreds of articles on Sikh religion, philosophy, politics, and history. In this article, written by Sirdar Sahib almost half a century ago, there is a concise yet deeply meaningful discussion about the spiritual and political status of the sacred central site of the Sikhs, Sri Darbar Sahib. While explaining the unique position of Sri Darbar Sahib within a historical context, Sirdar Sahib also delves into the spiritual significance of this place throughout different historical periods
ਦਰਬਾਰ ਸਾਹਿਬ (ਇਸਦਾ ਰੂਹਾਨੀ – ਰਾਜਸੀ ਰੁਤਬਾ) ਬਾਰੇ ਮੁੱਢਲੀ ਜਾਣਕਾਰੀ:
ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਲਿਖੇ ਗਏ ਸਿਰਦਾਰ ਸਾਹਿਬ ਦੇ ਇਸ ਲੇਖ ਵਿੱਚ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਅਤੇ ਸਿਆਸੀ ਰੁਤਬੇ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਮਿਲਦੀ ਹੈ। ਸ੍ਰੀ ਦਰਬਾਰ ਸਾਹਿਬ ਦੀ ਵਿਲੱਖਣ ਸਥਿਤੀ ਦੀ ਇਤਿਹਾਸਕ ਦੌਰ ਅੰਦਰ ਵਿਆਖਿਆ ਕਰਦਿਆਂ ਸਿਰਦਾਰ ਸਾਹਿਬ ਵਲੋਂ ਇਸ ਜਗ੍ਹਾ ਦੀ ਪ੍ਰਾ ਇਤਿਹਾਸਕ ਦੌਰ ਅੰਦਰ ਰੂਹਾਨੀ ਮਹੱਤਤਾ ਦਾ ਵੀ ਵਿਖਿਆਨ ਕੀਤਾ ਗਿਆ ਹੈ।ਸੰਸਾਰ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਕੇਂਦਰੀ ਮਹੱਤਤਾ ਬਾਰੇ ਦੱਸਦੇ ਹੋਏ ਮੁਗਲ ਕਾਲ, ਅੰਗਰੇਜ਼ੀ ਸ਼ਾਸਨ ਅਤੇ ਅਜੋਕੇ ਨਿਜ਼ਾਮ ਤੱਕ ਹਰ ਦੌਰ ਅੰਦਰ ਦਰਬਾਰ ਸਾਹਿਬ ਦੀ ਨਿਰਪੱਖ ਆਜ਼ਾਦ ਹਸਤੀ ਬਾਰੇ ਅਕੱਟ ਦਲੀਲਾਂ ਸਹਿਤ ਸਮੇਂ ਦੀ ਰਾਜ ਸੱਤਾ ਨਾਲ ਸਿੱਖਾਂ ਦੇ ਰਾਜਸੀ ਰਿਸ਼ਤੇ ਦੀ ਬਹੁਪੱਖੀ ਵਿਆਖਿਆ ਦਾ ਇਹ ਨਿਵੇਕਲਾ ਕਾਰਜ ਹੈ।