ਮਖਦੂਮ
ਲੇਖਕ-ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ ਮੰਡਲਾਂ ਵਿਚੋਂ ਕਲਮ ਰਾਹੀਂ ਰੂਪਮਾਨ ਹੁੰਦੀਆਂ ਹਨ। ਗੁਰ-ਇਤਿਹਾਸ ਨੂੰ ਲਿਖਣ ਸਮੇਂ ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਇਲਾਹੀ ਜੋਤ ਨੂੰ ਕਿਰਿਆਸ਼ੀਲ ਜਾਂ ਰੂਪਮਾਨ ਹੁੰਦਿਆਂ ਵਿਖਾਇਆ, ਜਿਸ ਵਿਚੋਂ ਫਿਰ ਬਾਹਰੀ ਜਾਂ ਤਾਰੀਖੀ-ਇਤਿਹਾਸ ਜਨਮ ਲੈਂਦਾ ਹੈ।ਭਾਈ ਵੀਰ ਸਿੰਘ ਚੇਤਨਾ ਨੂੰ ਇਤਿਹਾਸ ਦੇ ਆਧੁਨਿਕ ਤਾਰੀਖੀ ਪ੍ਰਭਾਵਾਂ ਤੋਂ ਮੁਕਤ ਕਰਵਾਉਂਦੇ ਹਨ ਅਤੇ ਗੁਰੂ ਦੇ ਜੋਤ ਸਵਰੂਪ ਨੂੰ ਇਤਿਹਾਸ ਵਿਚ ਪ੍ਰਕਾਸ਼ਮਾਨ ਕਰਵਾਉਂਦੇ ਹਨ ਅਤੇ ਉੱਚ ਅਦਰਸ਼ਾਂ ਨੂੰ ਅਮਲਾਂ ਵਿਚ ਪ੍ਰਗਟ ਹੁੰਦਿਆਂ ਵਿਖਾਉਂਦੇ ਹਨ। ਸਾਖੀ ਮਖ਼ਦੂਮ ਭਾਈ ਵੀਰ ਸਿੰਘ ਨੇ ਇਸੇ ਵਿਧਾ ਵਿੱਚ ਹੀ ਲਿਖੀ।
ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਭਾਈ ਵੀਰ ਸਿੰਘ ਦੀ ਇਸ ਲਿਖਤ ਨੂੰ ਜੋ ਸਾਖੀ ਅਤੇ ਕਾਵਿ ਰੂਪ ਵਿੱਚ ਲਿਖੀ ਗਈ ਸੀ, ਨੂੰ ਸੰਪਾਦਿਤ ਕੀਤਾ ਗਿਆ ਹੈ ਇਸ ਲਿਖਤ ਨੂੰ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਛਾਪਿਆ ਗਿਆ ਹੈ।
Reviews
There are no reviews yet.