ਪੁਸਤਕ ‘ਸਿੰਘ ਗਰਜ’ ਵੀਹਵੀਂ ਸਦੀ ਦੇ ਮਹਾਨ ਸਿੱਖ, ਪੰਥ ਦਰਦੀ, ਮਜ਼ਲੂਮਾਂ ਦੇ ਰਾਖੇ, ਗ਼ਰੀਬਾਂ ਦੇ ਹਮਦਰਦ, ਅਣਖੀਲੇ ਯੋਧੇ, ਲਾਸਾਨੀ ਜਰਨੈਲ, ਸੁਹਿਰਦ ਆਗੂ, ਸੰਤ ਸਿਪਾਹੀ ਸੰਤ ਜਰਨੈਲ ਸਿੰਘ ਦੇ ਵਿਆਖਿਆਨ ਹਨ । ‘ਧਰਮ ਯੁੱਧ ਮੋਰਚੇ’ ਦੌਰਾਨ ਸਮੇ-ਸਮੇ ਦਿੱਤੇ ਗਏ ਇਹ ਵਿਆਖਿਆਨ ਰਾਜਨੀਤਕ, ਧਾਰਮਿਕ ਅਤੇ ਕੌਮੀ ਮਸਲਿਆਂ ਦੀ ਸੰਪੂਰਨ ਜਾਣਕਾਰੀ ਦਿੰਦੇ ਹਨ । ਇਹਨਾਂ ਰਾਹੀਂ ਜਿੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਦ੍ਰਿੜ੍ਹਤਾ, ਦਲੇਰੀ, ਸੂਝ, ਸੁਹਿਰਦਤਾ, ਦੂਰਅੰਦੇਸ਼ੀ, ਇਮਾਨਦਾਰੀ ਅਤੇ ਪੰਥਪ੍ਰਸਤੀ ਦਾ ਗਿਆਨ ਹੁੰਦਾ ਹੈ, ਉਥੇ ਮੌਕਾ-ਪ੍ਰਸਤ ਆਗੂਆਂ ਦੀਆਂ ਕਮਜ਼ੋਰੀਆਂ, ਲਾਲਸਾਵਾਂ, ਗ਼ਲਤੀਆਂ ਅਤੇ ਗ਼ੱਦਾਰੀਆਂ ਦੀ ਵੀ ਜਾਣਕਾਰੀ ਮਿਲਦੀ ਹੈ । ਸਰਕਾਰ ਦੀਆਂ ਧੱਕੇਸ਼ਾਹੀਆਂ, ਜ਼ਿਆਦਤੀਆਂ, ਸਾਜ਼ਿਸ਼ੀ ਨੀਤੀਆਂ, ਫ਼ਿਰਕਾਪ੍ਰਸਤੀਆਂ ਅਤੇ ਵਿਤਕਰਿਆਂ ਦਾ ਪਾਜ ਵੀ ਉਘੜਦਾ ਹੈ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਇਹ ਵਿਆਖਿਆਨ ਸਿੱਖ ਕੌਮ ਨੂੰ ਸਦਾ ਜਜ਼ਬਾ, ਦ੍ਰਿੜ੍ਹਤਾ ਅਤੇ ਹੁਲਾਸ ਦਿੰਦੇ ਰਹਿਣਗੇ ਅਤੇ ਕੌਮ ਦੀ ਜੁਆਨੀ ਇਹਨਾਂ ਵਿਆਖਿਆਨਾਂ ਤੋਂ ਪ੍ਰੇਰਨਾ ਲੈਂਦੀ ਰਹੇਗੀ । ਇਹ ਪੁਸਤਕ ਇਸ ਕਾਲ ਦੀ ਇਤਿਹਾਸਕਾਰੀ ਲਈ ਪ੍ਰਾਥਮਿਕ ਸਰੋਤ-ਪੁਸਤਕ ਦਾ ਦਰਜਾ ਰੱਖਦੀ ਹੈ।
Singh Garj is a collection of speeches by Sant Jarnail Singh Bhindranwale, an important Sikh leader of the 20th century. In Singh Garj, readers will find powerful messages delivered during the Dharam Yudh Morcha, covering key political, religious, and national issues. The speeches highlight Bhindranwale’s courage, wisdom, and dedication to the Sikh community.
Reviews
There are no reviews yet.