1984 ਵੀਹਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸੀ। ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ, ਅਕਾਲ ਤਖ਼ਤ ਸਾਹਿਬ ਸਮੇਤ, ਅਤੇ ਪੰਜਾਬ ਤੇ ਲੱਗਦੇ ਰਾਜਾਂ ਦੇ 65 ਤੋਂ ਵੱਧ ਗੁਰਦੁਆਰਿਆਂ ‘ਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ (ਹੋਲੋਕਾਸਟ) ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਨਵੰਬਰ 1984 ਵਿੱਚ ਹੋਏ ਸਿੱਖ ਨਸਲਕੁਸ਼ੀ ਦੌਰਾਨ ਭਾਰਤ ਭਰ ਵਿੱਚ ਸਿੱਖਾਂ ਨੂੰ ਯੋਜਨਾਬੱਧ ਕਤਲੇਆਮ ਦਾ ਸ਼ਿਕਾਰ ਬਣਾਇਆ ਗਿਆ। ਹੇਠਾਂ ਉਸ ਦੌਰ ਦੇ ਇਤਿਹਾਸ ਨਾਲ ਸੰਬੰਧਿਤ ਵੱਖ-ਵੱਖ ਲੇਖਕਾਂ ਅਤੇ ਸੰਪਾਦਕਾਂ ਵੱਲੋਂ ਲਿਖੀਆਂ ਅਤੇ ਸੰਪਾਦਿਤ ਕਿਤਾਬਾਂ ਦਾ ਇਕ ਸੰਕਲਨ ਪੇਸ਼ ਕੀਤਾ ਗਿਆ ਹੈ।