ਸ. ਰਘਬੀਰ ਸਿੰਘ ਬੀਰ ਦੀਆਂ 05 ਕਿਤਾਬਾਂ ਦਾ ਜੁੱਟ:
ਕਿਤਾਬ ਬੰਦਗੀਨਾਮਾ ਬਾਰੇ :
ਬੰਦਗੀਨਾਮਾ ਪੁਸਤਕ ਨਾ ਕੇਵਲ ਗੁਰ ਸਿਖਾਂ ਲਈ ਸਗੋਂ ਸਾਰੀ ਮਨੁਖਤਾ ਲਈ ਨਾਮ-ਸਿਮਰਨ ਦਾ ਮਾਰਗ ਦਰਸ਼ਨ ਕਰਦੀ ਹੈ।
ਕਿਤਾਬ ਅਰਦਾਸ ਸ਼ਕਤੀ ਬਾਰੇ :
ਪੁਸਤਕ ਅਰਦਾਸ ਸ਼ਕਤੀ ਬੀਰ ਸਾਹਿਬ ਦੇ ਆਪਣੇ ਤਜਰਬੇ ਅਤੇ ਸਚਾਈ ਦੀ ਖੋਜ ਦਾ ਨਿਚੋੜ ਹੈ।
ਕਿਤਾਬ ਰਮਜ਼ੀ ਕਹਾਣੀਆਂ ਬਾਰੇ :
ਰਮਜ਼ੀ ਕਹਾਣੀਆਂ ਪੁਸਤਕ 23 ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਕਹਾਣੀਆਂ ਅਧਿਆਤਮਕ ਹਨ। ਇਸ ਵਿਚ ਸ਼ਾਮਿਲ ਕਹਾਣੀਆਂ ਅਗੰਮੀ ਗਾਥਾਵਾਂ ਹਨ ਜੋ ਆਤਮ-ਰੰਗ ਦੇ ਭੇਦ ਖੋਲ੍ਹਦੀਆਂ ਹਨ ।
ਕਿਤਾਬ ਸਰਬ ਰੋਗ ਕਾ ਅਉਖਦੁ ਨਾਮ ਬਾਰੇ :
ਪੁਸਤਕ ‘ਸਰਬ ਰੋਗ ਕਾ ਅਉਖਦੁ ਨਾਮ’ ਵਿਚ ਗੁਰਬਾਣੀ ਦੇ ਇਸ ਮਹਾਨ ਸਿਧਾਂਤ ਨੂੰ ਵਿਚਾਰਿਆਂ ਗਿਆ ਹੈ ਕਿ ਗੁਰਬਾਣੀ ਕੇਵਲ ਮਾਨਸਿਕ ਅਤੇ ਆਤਮਕ ਸੁਖ ਸਾਂਤੀ ਹੀ ਨਹੀਂ ਬਖਸ਼ਦੀ ਸਗੋਂ ਇਸ ਵਿਚ ਦਰਸਾਈ ਨਾਮ-ਸਿਮਰਨ ਦੀ ਸਾਧਨਾ ਰਾਹੀਂ ਮਨ ਅਤੇ ਸਰੀਰ ਦੇ ਸਾਰੇ ਰੋਗ ਵੀ ਕਟੇ ਜਾ ਸਕਦੇ ਹਨ।
ਕਿਤਾਬ ਸਿਮਰਨ ਮਹਿਮਾ ਬਾਰੇ :
‘ਸਿਮਰਨ ਮਹਿਮਾ’ ਵਿੱਚ ਭਾਈ ਸਾਹਿਬ ਜੀ ਨੇ ਨਾਮ ਅਤੇ ਸਿਮਰਨ ਨੂੰ ਅਨੇਕ ਪੱਖਾਂ ਤੋਂ ਲੜੀਵਾਰ ਉਸਾਰਿਆ ਅਤੇ ਵਿਚਾਰਿਆ ਹੈ।





