ਕਿਤਾਬ ਲਾਹੌਰ ਦੇ ਗੁਰਦੁਆਰਿਆਂ ਦਾ ਇਤਿਹਾਸ ਬਾਰੇ:
ਗਿਆਨੀ ਖਜਾਨ ਸਿੰਘ ਲਾਹੌਰ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿਚੋਂ ਸਨ। ਉਨ੍ਹਾਂ ਨੇ ਵੰਡ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਫ਼ੀ ਸਿੱਖ ਸਾਹਿਤ ਲਿਖਿਆ। ਸਿੱਖ ਇਤਿਹਾਸ ਪ੍ਰਕਾਸ਼ਨ ਵੱਲੋਂ ਲਾਹੌਰ ਦੇ ਗੁਰਦੁਆਰਿਆਂ ਦਾ ਇਤਿਹਾਸ ਵਿੱਚ ਉਨ੍ਹਾਂ ਦੀਆਂ ਚਾਰ ਰਚਨਾਵਾਂ ਇਕੱਠੇ ਰੂਪ ‘ਚ ਪ੍ਰਕਾਸ਼ਿਤ ਕੀਤੀਆਂ ਹਨ
੧. ਗੁਰਧਾਮ ਦਰਸ਼ਨ – ਇਸ ਵਿੱਚ ਪਾਠਕ ਜਿੱਥੇ ਲਾਹੌਰ ਵਿਚਲੇ ਇਤਿਹਾਸਿਕ ਗੁਰੂ ਘਰਾਂ ਦੇ ਇਤਿਹਾਸ ਤੋਂ ਜਾਣੂ ਹੋਵਣਗੇ, ਉੱਥੇ ਹੀ ਇਸ ਕਿਤਾਬ ਅੰਦਰ ਲਾਹੌਰ ਵਿੱਚ ਮੌਜੂਦ ਬੇਅੰਤ ਗੁਰੂ ਘਰਾਂ ਅਤੇ ਸਿੱਖ ਵਿੱਦਿਅਕ ਅਦਾਰਿਆਂ ਬਾਰੇ ਵੀ ਜਾਣਨਗੇ।
੨. ਸ਼ਹੀਦਗੰਜ ਦਾ ਮਸਲਾ – ਇਸ ਰਚਨਾ ਅੰਦਰ ਪਾਠਕ ਪੜ੍ਹ ਸਕਣਗੇ ਕਿ ਵੰਡ ਤੋਂ ਪਹਿਲਾਂ ਹੀ ਲਾਹੌਰ ਦੇ ਨਖ਼ਾਸ ਚੌਂਕ ਵਿਚ ਬਣੇ ਗੁਰਦੁਆਰਾ ਸ਼ਹੀਦਗੰਜ ਨੂੰ ਸਿੱਖਾਂ ਪਾਸੋਂ ਖੋਹਣ ਵਾਸਤੇ ਅੰਗਰੇਜ਼ਾਂ ਦੇ ਸਮੇਂ ਤੋਂ ਮੁਤਸਬੀ ਮੁਸਲਮਾਨਾਂ ਦਾ ਜ਼ੋਰ ਲੱਗਾ ਹੋਇਆ ਸੀ। ਸ਼ਹੀਦ ਗੰਜ ਦਾ ਅਸਥਾਨ ਦੋ ਹਿਸਿਆ ਵਿਚ ਵੰਡਿਆ ਗਿਆ, ਵਿਚਕਾਰ ਦੀ ਸੜਕ ਲੰਘ ਗਈ। ਇਕ ਪਾਸੇ ਸ਼ਹੀਦ ਗੰਜ ਭਾਈ ਤਾਰੂ ਸਿੰਘ ਤੇ ਦੂਜੇ ਬੰਨੇ ਸ਼ਹੀਦ ਗੰਜ ਸਿੰਘ ਸਿੰਘਣੀਆ ਬਣ ਗਿਆ। ੧੯੩੬ ਈਸਵੀ ਵਿਚ ਬਹੁਤ ਵੱਡੀ ਪੱਧਰ ਤੇ ਸਿੱਖਾਂ ਤੇ ਮੁਸਲਮਾਨਾਂ ਵਿਚ ਤਨਾਅ ਬਣਿਆ। ਮੁਸਲਮਾਨਾਂ ਨੇ ਕਈ ਸਿੱਖ ਕਤਲ ਕੀਤੇ , ਪਰ ਅਖੀਰ ਫਤਹ ਖਾਲਸਾ ਜੀ ਦੀ ਹੋਈ।ਕੋਰਟ ਨੇ ਖਾਲਸਾ ਜੀ ਦੇ ਹੱਕ ਵਿੱਚ ਫੈਸਲਾ ਦਿੱਤਾ। ਪਰ ਮੌਜੂਦਾ ਸਮੇਂ ਵਿੱਚ ਫਿਰ ਭਾਈ ਤਾਰੂ ਸਿੰਘ ਹੁਣਾਂ ਵਾਲਾ ਅਸਥਾਨ ਬੰਦ ਕੀਤਾ ਹੋਇਆ ਤੇ ਮਸਲਾ ਇਹੋ ਹੈ ਕਿ ਥਾਂ ਕਿਸਦੀ ਹੈ। ਇਹ ਕਿਤਾਬ ਸਮੁੱਚੇ ਰੌਲੇ ਨੂੰ ਲਗਾਤਾਰਤਾ ਨਾਲ ਬਿਆਨ ਕਰਦੀ ਹੈ।
੩. ਗੁਰੂ ਜੋਤ ਦੇ ਪਤੰਗੇ – ਇਸ ਰਚਨਾ ਵਿਚ ਗਿਆਨੀ ਜੀ ਹੁਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰੇ ਚਾਰ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ , ਜਿੰਨਾਂ ਨੇ ਆਪਣਾ ਆਪਾ ਗੁਰੂ ਤੋਂ ਨਿਸ਼ਾਵਰ ਕੀਤਾ ਪਤੰਗੇ ਵਾਂਗ।
੪. ਸਿੱਖ ਦੀ ਆਤਮਕ ਸ਼ਕਤੀ – ਇਸ ਰਚਨਾ ਵਿਚ ਗਿਆਨੀ ਜੀ ਨੇ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਹੁਣਾਂ ਦਾ ਸੰਖੇਪ ਜੀਵਨ ਦਿੱਤਾ ਹੈ।





