Sikh Siyasat Books

ਕਿਤਾਬ ਤੇ ਭੁਗਤਾਨ ਵਾਪਸੀ ਨੀਤੀ

ਵਿਕੀਆਂ ਹੋਈਆਂ ਕਿਤਾਬਾਂ ਵਾਪਿਸ ਨਹੀਂ ਕੀਤੀਆਂ ਜਾ ਸਕਦੀਆਂ। ਕੇਵਲ ਉਹੀ ਕਿਤਾਬ ਵਾਪਸ ਜਾਂ ਬਦਲੀ ਜਾ ਸਕਦੀ ਹੈ ਜੋ ਛਪਾਈ ਜਾਂ ਭੇਜਣ ਸਮੇਂ ਖਰਾਬ ਹੋਵੇ।

ਖਰਾਬ ਕਿਤਾਬ ਲਈ 7 ਦਿਨਾਂ ਦੀ ਵਾਪਸੀ ਨੀਤੀ

ਜੇ ਤੁਹਾਨੂੰ ਮਿਲੀ ਕਿਤਾਬ ਖਰਾਬ ਜਾਂ ਨੁਕਸ ਵਾਲੀ ਹੈ, ਤਾਂ ਤੁਸੀਂ ਕਿਤਾਬ ਪ੍ਰਾਪਤ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਵਾਪਸੀ ਜਾਂ ਬਦਲੀ ਲਈ ਬੇਨਤੀ ਕਰ ਸਕਦੇ ਹੋ।

ਵਾਪਸੀ ਲਈ ਕਿਤਾਬ ਉਸੇ ਹਾਲਤ ਵਿੱਚ ਹੋਣੀ ਚਾਹੀਦੀ ਹੈ ਜਿਸ ਹਾਲਤ ਵਿੱਚ ਤੁਹਾਨੂੰ ਮਿਲੀ ਸੀ। ਇਸ ਦੇ ਨਾਲ ਖਰੀਦ ਦੀ ਰਸੀਦ ਜਾਂ ਖਰੀਦ ਦਾ ਹੋਰ ਕੋਈ ਸਬੂਤ ਦੇਣਾ ਵੀ ਲਾਜ਼ਮੀ ਹੋਵੇਗਾ।

ਮਨ ਬਦਲ ਜਾਣ, ਜਾਂ ਗਲਤੀ ਨਾਲ ਗਲਤ ਕਿਤਾਬ ਮੰਗਵਾ ਲੈਣ ਦੀ ਸਥਿਤੀ ਵਿੱਚ ਵਾਪਸੀ ਜਾਂ ਰਕਮ ਵਾਪਸੀ ਦੀ ਬੇਨਤੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਵਾਪਸੀ ਦੀ ਬੇਨਤੀ ਕਿਵੇਂ ਕਰਨੀ ਹੈ?

ਵਾਪਸੀ ਲਈ ਸਾਡੇ ਨਾਲ ਫ਼ੋਨ ਜਾਂ ਵਟਸਐਪ ਰਾਹੀਂ ਇਸ ਨੰਬਰ ‘ਤੇ ਸੰਪਰਕ ਕਰੋ:

+91-89682-25990

ਜੇ ਤੁਹਾਡੀ ਬੇਨਤੀ ਮਨਜ਼ੂਰ ਹੋ ਜਾਂਦੀ ਹੈ ਤਾਂ ਅਸੀਂ ਤੁਹਾਨੂੰ ਕਿਤਾਬ ਵਾਪਸ ਭੇਜਣ ਦਾ ਤਰੀਕਾ ਅਤੇ ਪਤਾ ਦੱਸਾਂਗੇ। ਕਿਤਾਬ ਉਸੇ ਪਤੇ ‘ਤੇ ਭੇਜਣੀ ਹੋਵੇਗੀ ਜਿੱਥੋਂ ਉਹ ਤੁਹਾਨੂੰ ਭੇਜੀ ਗਈ ਸੀ।

ਬਿਨਾਂ ਪਹਿਲਾਂ ਸਾਡੇ ਨਾਲ ਸੰਪਰਕ ਕੀਤੇ ਵਾਪਸ ਭੇਜੀਆਂ ਗਈਆਂ ਕਿਤਾਬਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ਕਿਤਾਬ ਬਦਲੀ

ਜੇ ਤੁਹਾਨੂੰ ਖਰਾਬ ਜਾਂ ਨੁਕਸ ਵਾਲੀ ਕਿਤਾਬ ਮਿਲਦੀ ਹੈ ਤਾਂ ਅਸੀਂ ਉਸ ਦੀ ਉਸੇ ਕਿਤਾਬ ਨਾਲ ਬਦਲੀ ਕਰਾਂਗੇ।

ਕਿਰਪਾ ਕਰਕੇ ਕਿਤਾਬ ਮਿਲਦੇ ਹੀ ਸਾਨੂੰ ਤੁਰੰਤ ਸੂਚਿਤ ਕਰੋ ਤਾਂ ਜੋ ਅਸੀਂ ਮਾਮਲੇ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਬਦਲੀ ਦੀ ਕਾਰਵਾਈ ਕਰ ਸਕੀਏ।

ਜਿਨ੍ਹਾਂ ਚੀਜ਼ਾਂ ਦੀ ਵਾਪਸੀ ਜਾਂ ਬਦਲੀ ਨਹੀਂ ਹੋ ਸਕਦੀ

ਹੇਠ ਲਿਖੀਆਂ ਚੀਜ਼ਾਂ ਦੀ ਵਾਪਸੀ ਜਾਂ ਬਦਲੀ ਸਵੀਕਾਰ ਨਹੀਂ ਕੀਤੀ ਜਾਂਦੀ:

  • ਛੂਟ ਵਿੱਚ ਖਰੀਦੀਆਂ ਗਈਆਂ ਕਿਤਾਬਾਂ ਜਾਂ ਹੋਰ ਵਸਤਾਂ
  • ਤੋਹਫਾ-ਪਰਚੀਆਂ ਰਾਹੀਂ ਕੀਤੀ ਖਰੀਦ ਵਾਪਿਸ ਨਹੀਂ ਹੋਵੇਗੀ

ਰਕਮ ਵਾਪਸੀ

ਜਦੋਂ ਸਾਨੂੰ ਤੁਹਾਡੀ ਵਾਪਸ ਭੇਜੀ ਕਿਤਾਬ ਮਿਲ ਜਾਵੇਗੀ, ਅਸੀਂ ਉਸ ਦੀ ਜਾਂਚ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਰਕਮ ਵਾਪਸੀ ਜਾਂ ਬਦਲੀ ਦੀ ਬੇਨਤੀ ਮਨਜ਼ੂਰ ਹੋਈ ਹੈ ਜਾਂ ਨਹੀਂ।

ਜੇ ਖਰਾਬ ਕਿਤਾਬ ਲਈ ਰਕਮ ਵਾਪਸੀ ਮਨਜ਼ੂਰ ਹੋ ਜਾਂਦੀ ਹੈ, ਤਾਂ ਰਕਮ 10 ਕਾਰੋਬਾਰੀ ਦਿਨਾਂ ਦੇ ਅੰਦਰ ਉਸੇ ਭੁਗਤਾਨ ਦੇ ਢੰਗ ਰਾਹੀਂ ਵਾਪਸ ਕਰ ਦਿੱਤੀ ਜਾਵੇਗੀ ਜਿਸ ਰਾਹੀਂ ਭੁਗਤਾਨ ਕੀਤਾ ਗਿਆ ਸੀ।

ਬੈਂਕ ਜਾਂ ਕਾਰਡ ਜਾਰੀ ਕਰਨ ਵਾਲੀ ਸੰਸਥਾ ਵੱਲੋਂ ਰਕਮ ਤੁਹਾਡੇ ਖਾਤੇ ਵਿੱਚ ਦਿਖਾਈ ਦੇਣ ਵਿੱਚ ਕੁਝ ਹੋਰ ਸਮਾਂ ਵੀ ਲੱਗ ਸਕਦਾ ਹੈ।

ਜੇ ਰਕਮ ਵਾਪਸੀ ਮਨਜ਼ੂਰ ਹੋਣ ਤੋਂ ਬਾਅਦ 15 ਕਾਰੋਬਾਰੀ ਦਿਨ ਬੀਤ ਜਾਣ ਅਤੇ ਰਕਮ ਨਾ ਮਿਲੇ, ਤਾਂ ਸਾਡੇ ਨਾਲ ਇਸ ਨੰਬਰ ‘ਤੇ ਸੰਪਰਕ ਕਰੋ: +91-89682-25990

ਵਿਸ਼ੇਸ਼ ਬੇਨਤੀ

ਜੇ ਕਿਸੇ ਕਾਰਨ ਅਸੀਂ ਤੁਹਾਡੀ ਕਾਲ ਨਾ ਚੁੱਕ ਸਕੀਏ, ਤਾਂ ਕਿਰਪਾ ਕਰਕੇ ਇਸੇ ਨੰਬਰ (+91-89682-25990) ‘ਤੇ ਵਟਸਐਪ ਰਾਹੀਂ ਸੁਨੇਹਾ ਜਾਂ ਅਵਾਜ਼ੀ ਸੁਨੇਹਾ ਭੇਜ ਦਿਓ। ਅਸੀਂ ਜਲਦੀ ਤੋਂ ਜਲਦੀ ਤੁਹਾਡੇ ਨਾਲ ਸੰਪਰਕ ਕਰਾਂਗੇ।